Maharani Jinda History In Punjabi | ਮਹਾਰਾਣੀ ਜਿੰਦਾ ਕੌਰ ਦਾ ਇਤਿਹਾਸ

Maharani Jinda History In Punjabi – ਦੋਸਤੋ ਅੱਜ ਦੀ ਪੋਸਟ ਵਿੱਚ ਅਸੀਂ ਤੁਹਾਨੂੰ ਸੰਨ 1800 ਈਸਵੀ ਵਿੱਚ ਲੈ ਕੇ ਚੱਲੇ ਹਾਂ ਕਿਉਂਕਿ ਅੱਜ ਅਸੀਂ ਇੱਕ ਐਸੀ ਸਿੱਖ ਸਮਰਾਜ ਦੀ ਮਹਾਰਾਣੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਹਦੇ ਬਾਰੇ ਤੁਹਾਨੂੰ ਆਪਣੇ ਬੱਚਿਆਂ ਨੂੰ ਵੀ ਜਰੂਰ ਦੱਸਣਾ ਚਾਹੀਦਾ ਹੈ ਅਸੀਂ ਤੁਹਾਡੇ ਲਈ ਅੱਜ Maharani Jinda Biography ਲੈ ਕੇ ਆਏ ਹਾਂ ਜਿਸ ਦਾ ਜ਼ਿਕਰ ਤੁਸੀਂ ਕਈ ਪੰਜਾਬੀ ਗੀਤਾਂ ਵਿੱਚ ਵੀ ਸੁਣਿਆ ਹੋਵੇਗਾ 

ਮਹਾਰਾਣੀ ਜਿੰਦ ਕੌਰ ਕੌਣ ਸੀ | Who Is Maharani Jinda 

Maharani Jinda ਸਿੱਖਾਂ ਦੇ ਪਹਿਲੇ ਮਹਾਰਾਜ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਆਖਰੀ ਪਤਨੀ ਸੀ ਅਤੇ ਸਿੱਖਾਂ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ ਮਹਾਰਾਣੀ ਅਪਣੀ ਖੂਬਸੂਰਤੀ ਤੇਜ਼ ਅਤੇ ਆਪਣੇ ਨਿਡਰ ਅੰਦਾਜ਼ ਕਰਕੇ ਮਸ਼ਹੂਰ ਸੀ ਜੋ ਕਿ ਮਹਾਰਾਣੀ ਜਿੰਦ ਕੌਰ ਦੇ ਨਾਮ ਨਾਲ ਵੀ ਬਹੁਤ ਮਸ਼ਹੂਰ ਸੀ 

Maharani Jinda Biography In Punjabi | ਮਹਾਰਾਣੀ ਜਿੰਦਾ ਕੌਰ ਦੀ ਜੀਵਨੀ 

Maharani Jinda Kaur ਦਾ ਜਨਮ ਭਾਰਤ ਅਤੇ ਪਾਕਿਸਤਾਨ ਜਦੋਂ ਇੱਕ ਸੀ ਉਸ ਸਮੇਂ ਸਾਲ 1817 ਈਸਵੀ ਨੂੰ ਚਿੱਚੜ ਵਾਲ ਗੁਜਰਾਂਵਾਲ ਸਿੱਖ ਸਲਤਨਤ ਵਿੱਚ ਹੋਇਆ ਸੀ ਅੱਜ ਦੇ ਸਮੇਂ ਵਿੱਚ ਇਹ ਜਗਹਾ ਪਾਕਿਸਤਾਨ ਦੇ ਪੰਜਾਬ ਵਿੱਚ ਪੈਂਦੀ ਹੈ ਇਹਨਾਂ ਦੇ ਪਿਤਾ ਦਾ ਨਾਮ ਮੰਨਾ ਸਿੰਘ ਔਲਖ ਸੀ ਅਤੇ ਮਹਾਰਾਣੀ ਜਿੰਦਾ ਕੌਰ ਦਾ ਵਿਆਹ ਉਸ ਸਮੇਂ ਅਤੇ ਸਿੱਖ ਧਰਮ ਦੇ ਸਭ ਤੋਂ ਵੱਡੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਹੋਇਆ ਸੀ 

ਮਹਾਰਾਣੀ ਜਿੰਦਾ ਦਾ ਇੱਕ ਪੁੱਤਰ ਦਲੀਪ ਸਿੰਘ ਵੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਪੰਜ ਸਾਲ ਦੀ ਉਮਰ ਵਿੱਚ ਦਲੀਪ ਸਿੰਘ ਜੀ ਮਹਾਰਾਜ ਬਣੇ ਤਾਂ ਉਨਾਂ ਵੱਲੋਂ ਮਹਾਰਾਣੀ ਜਿੰਦਾ ਕੌਰ ਹੀ ਰੀਜੈਂਟ ਬਣਦੀ ਹੈ ਅਤੇ ਫਿਰ 1843 ਤੋਂ ਲੈ ਕੇ 29 ਮਾਰਚ 1847 ਤੱਕ ਸਿੱਖ ਮਹਾਰਾਜ ਦੀ ਰੀਜੈਂਟ ਰਹਿੰਦੀ ਹੈ ਇਸ ਤੋਂ ਬਾਅਦ ਸਿੱਖ ਸਮਰਾਜ ਖਤਮ ਹੋ ਜਾਂਦਾ ਹੈ ਅਤੇ ਅੰਗਰੇਜ਼ਾਂ ਦਾ ਰਾਜ ਸ਼ੁਰੂ ਹੋ ਜਾਂਦਾ 

1848 ਸਾਲ ਦੇ ਦਸੰਬਰ ਮਹੀਨੇ ਵਿੱਚ ਬ੍ਰਿਟਿਸ਼ ਰੈਜੀਡੈਂਸ ਵੱਲੋਂ ਮਹਾਰਾਜ ਦੀ ਥਾਂ ਲੈ ਲਈ ਗਈ ਅਤੇ ਜਿਸਦਾ ਵਿਰੋਧ Maharani Jinda ਨੇ ਬਹੁਤ ਕੀਤਾ ਜਿਸ ਕਾਰਨ ਮਹਾਰਾਣੀ ਨੂੰ ਕੈਦ ਕਰਕੇ ਦੇਸ਼ ਵਿੱਚੋਂ ਕੱਢਿਆ ਅਤੇ ਮਹਾਰਾਣੀ ਦੇ ਪੁੱਤਰ ਦਲੀਪ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਲੰਡਨ ਲੈ ਜਾ ਕੇ ਪਾਲਿਆ ਗਿਆ ।

ਮਹਾਰਾਣੀ ਜਿੰਦਾ ਕੋਰ ਦਾ ਇਤਿਹਾਸ | ਮਹਾਰਾਣੀ ਜਿੰਦਾ ਕੌਰ ਦਾ ਇਤਿਹਾਸ ਪੰਜਾਬੀ ਵਿੱਚ 

ਮਹਾਰਾਣੀ ਜਿੰਦਾ ਕੌਰ ਨੂੰ 1848 ਵਿੱਚ ਇੱਕ ਕੈਦੀ ਬਣਾ ਲਿਆ ਗਿਆ ਅੰਗਰੇਜ਼ਾਂ ਦੁਆਰਾ ਅਤੇ ਬਰਨਾਰਸ ਦੀ ਇੱਕ ਜੇਲ ਵਿੱਚ ਰੱਖਿਆ ਗਿਆ ਜਿੱਥੇ ਮਹਾਰਾਣੀ ਦੀ ਮੁਲਾਕਾਤ ਮਹਾਰਾਜ ਸਿੰਘ ਦੇ ਅਟਾਰੀਵਾਲ ਨਾਲ ਹੋਈ ਸੀ ਜਦੋਂ ਅੰਗਰੇਜ਼ਾਂ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਮਹਾਰਾਣੀ ਨੂੰ ਹੋਰ ਮਹਿਫੂਜ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਪਰ ਮਹਾਰਾਣੀ ਅੰਗਰੇਜ਼ਾਂ ਦਾ ਵਿਰੋਧ ਕਰਦੀ ਰਹੀ ਚਾਰ ਅਪ੍ਰੈਲ ਨੂੰ ਮਹਾਰਾਣੀ ਨੂੰ ਚਿਨਾਰ ਪਹੁੰਚਾਇਆ ਗਇਆ ਅਤੇ ਉੱਥੇ ਦੇ ਜੇਲਰ ਨੂੰ ਰਾਣੀ ਦੀ ਆਵਾਜ਼ ਪਹਿਚਾਨਣ ਨੂੰ ਚੰਗੀ ਤਰ੍ਹਾਂ ਕਿਹਾ ਗਿਆ 

ਕਿਉਂਕਿ ਰਾਨੀ ਨੇ ਪਰਦੇ ਪਿੱਛੇ ਰਹਿਣਾ ਸੀ ਅਤੇ ਜੇਲਰ ਰਿਆਸ ਨੂੰ ਉਸਦੀ ਆਵਾਜ਼ ਤੋਂ ਹੀ ਉਸਦੀ ਹਾਜਰੀ ਲਾਉਣੀ ਸੀ ਲਗਭਗ ਪੰਜ ਦਿਨਾਂ ਤੱਕ ਸਭ ਠੀਕ ਰਿਆ ਪਰ 15 ਅਪ੍ਰੈਲ ਨੂੰ ਰਿਆਜ਼ ਨੂੰ ਰਾਣੀ ਦੀ ਆਵਾਜ਼ ਵਿੱਚ ਗੜਬੜ ਲੱਗੀ ਕਿਉਂਕਿ ਰਾਣੀ ਪੇਸ਼ ਬਦਲ ਕੇ ਕਿਲੇ ਵਿੱਚੋਂ ਪਹਿਲਾਂ ਹੀ ਬਾਹਰ ਨਿਕਲ ਚੁੱਕੀ ਸੀ ਫਿਰ ਇੱਕ ਵਾਰ ਮਹਾਰਾਣੀ ਜਿੰਦਾ ਕੌਰ ਨੂੰ 1861 ਜਨਵਰੀ ਮਹੀਨੇ ਕਲਕੱਤਾ ਵਿੱਚ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ 

ਦਲੀਪ ਸਿੰਘ ਮਹਾਰਾਣੀ ਨੂੰ ਆਪਣੇ ਨਾਲ ਹੀ ਸੀ ਲੰਡਨ ਲੈ ਗਿਆ ਜਿੱਥੇ 1 ਅਗਸਤ 1863 ਨੂੰ ਮਹਾਰਾਣੀ ਜਿੰਦ ਕੌਰ ਦੀ ਮੌਤ ਹੋ ਗਈ ਫਿਰ ਲਗਭਗ ਇੱਕ ਸਾਲ ਤੱਕ ਲੰਡਨ ਦੇ ਕੈਂਸਲ ਗਰੀਨ ਵਿੱਚ ਦਫਨਾਇਆ ਗਿਆ ਅਤੇ ਅਗਲੇ ਸਾਲ ਭਾਰਤ ਨਾਸਿਕ ਵਿੱਚ ਸੰਸਕਾਰ ਕੀਤਾ ਗਿਆ Maharani Jinda Kaur ਦੀਆਂ ਅਸਤੀਆਂ ਨੂੰ ਉਸਦੀ ਪੋਤੀ ਗੱਜੂ ਕਸਾਰੀ ਸੋਫੀਆ ਜਿੰਦ ਦਲੀਪ ਸਿੰਘ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਵਿੱਚ ਸਮਾਦ ਵਿੱਚ ਰੱਖੀਆਂ ਗਈਆਂ 

ਮਹਾਰਾਣੀ ਜਿੰਦਾ ਦੀ ਮੌਤ ਕਦੋਂ ਅਤੇ ਕਿਵੇਂ ਹੋਈ 

ਸਾਲ 1863 ਦੀ 1 ਅਗਸਤ ਨੂੰ ਮਹਾਰਾਣੀ ਜਿੰਦਾ ਦੀ ਮੌਤ ਲੰਡਨ ਵਿੱਚ ਹੋਈ ਸੀ ਅਤੇ ਮੌਤ ਤੋਂ ਬਾਅਦ ਇੱਕ ਸਾਲ ਤੱਕ ਲੰਡਨ ਵਿੱਚ ਹੀ ਦਫਨਾਇਆ ਗਿਆ ਫਿਰ ਮੁੰਬਈ ਦੇ ਨੇੜੇ ਨਾਸਿਕ ਵਿੱਚ ਅੰਤਿਮ ਸੰਸਕਾਰ ਅਗਲੇ ਸਾਲ 1864 ਵਿੱਚ ਹੋਇਆ ਅਤੇ ਫਿਰ ਲਾਹੌਰ ਵਿੱਚ ਮਹਾਰਾਣੀ ਦੇ ਪਤੀ ਦੀ ਸਮਾਧ ਵਿੱਚ ਹੀ  ਉਨਾਂ ਦੀਆਂ ਅਸਥੀਆਂ ਨੂੰ ਰੱਖਿਆ ਗਿਆ ਹੈ 

Maharani Jinda Punjabi Biography, Bio, Detha, Date of Birth, Age,

Real Name  ( ਪੂਰਾ ਨਾਂ )ਮਹਾਰਾਣੀ ਜਿੰਦਾ
Birthday ( ਜਨਮ ਦਿਨ )1817 ਈਸਵੀ ਨੂੰ 
Age ( ਉਮਰ )46 ਸਾਲ  ਮੌਤ ਸਮੇਂ 
Birth Place ( ਜਨਮ ਸਥਾਨ )ਚਿੱਚੜ ਵਾਲ ਗੁਜਰਾਂਵਾਲ ( ਹੁਣ ਪਾਕਿਸਤਾਨ ਵਿੱਚ ਹੈ )
Religion ( ਧਰਮ )ਸਿੱਖ 
Hair Colour ( ਬਾਲਾ ਦਾ ਰੰਗ )ਕਾਲਾ 
Father Name ( ਪਿਤਾ ਦਾ ਨਾਂ )ਮੰਨਾ ਸਿੰਘ ਔਲਖ
ਪੁੱਤ ਮਹਾਰਾਜਾ ਦਲੀਪ ਸਿੰਘ
ਪਤੀ ਮਹਾਰਾਜਾ ਰਣਜੀਤ ਸਿੰਘ
Marital ( ਵਿਆਹੁਤਾ )ਹਾਂ 

Maharani Jinda Kaur Photo | ਮਹਾਰਾਣੀ ਜਿੰਦਾ ਕੌਰ ਫੋਟੋ \

ਮਹਾਰਾਣੀ ਜਿੰਦਾ ਕੌਰ ਦਾ ਇਤਿਹਾਸ

ਮਹਾਰਾਣੀ ਜਿੰਦਾ ਕੌਰ ਦਾ ਇਤਿਹਾਸ

( ਦਿਸਕਲੈਮਰ ) – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਛੋਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਯਾ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

ਹੋਰ ਪੜੋ – ਸ਼ਾਉਣ ਦੇ ਮਹੀਨੇ ਬਾਰੇ ਜਾਣਕਾਰੀ 

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment